ਜਿਨ੍ਹਾਂ ਨੂੰ ਤੁਸੀ ਤਸਵੀਰਾਂ 'ਚ ਭੱਜਦੇ ਹੋਏ ਦੇਖ ਰਹੇ ਹੋ,ਇਹ ਆਮ ਆਦਮੀ ਪਾਰਟੀ ਦੇ ਆਗੂ ਨੇ | ਜੋ ਕਿ GOG ਸਕੀਮ ਹੇਠ ਸਾਬਕਾ ਫੌਜੀਆਂ ਤੋਂ ਡਰ ਕੇ ਭੱਜ ਰਹੇ ਨੇ | ਦਰਅਸਲ ਇਹ ਤਸਵੀਰਾਂ ਗੁਰਦਾਸਪੁਰ 'ਚ ਹੋਏ ਕਿਸਾਨ ਮੇਲੇ ਦੀਆਂ ਨੇ ਜਿੱਥੇ ਅੱਜ ਆਪ ਦੇ ਜ਼ਿਲਾ ਪ੍ਰਧਾਨ ਅਤੇ ਹੈਲਥ ਸਿਸਟਮ ਕਾਰਪਰੇਸ਼ਨ ਦੇ ਚੇਅਰਮੈਨ ਸ਼ਿਰਕਤ ਕਰਨ ਪਹੁੰਚੇ | ਪਰ ਜਦੋਂ GOG ਸਕੀਮ ਵਾਲੇ ਸਾਬਕਾ ਫੌਜੀਆਂ ਨੂੰ ਪਤਾ ਲਗਾ ਤਾਂ ਉਨ੍ਹਾਂ ਨੇ ਆਪ ਦੇ ਆਗੂਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਆ ਕੇ ਆਪ ਸਰਕਾਰ ਖਿਲਾਫ਼ ਰੋਸ ਕਰਦਿਆਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ |